Top of pageSkip to main content

ਆਸਟ੍ਰੇਲੀਆਈ ਲੋਕਾਂ ਦੀ ਸਹਾਇਤਾ ਕਰਨਾ

ਆਸਟ੍ਰੇਲੀਆ ਵਿਚਲੇ ਲੋਕ ਰਹਿਣ-ਸਹਿਣ 'ਤੇ ਮਹਿੰਗਾਈ ਦੇ ਦਬਾਅ ਨੂੰ ਮਹਿਸੂਸ ਕਰ ਰਹੇ ਹਨ। ਇਸ ਲਈ ਆਸਟ੍ਰੇਲੀਆਈ ਸਰਕਾਰ ਨੇ ਵਧੇਰੇ ਤਰੀਕਿਆਂ ਨਾਲ ਲੋਕਾਂ ਦੀ ਮੱਦਦ ਕਰਨ ਲਈ ਆਪਣੀ ਸਹਾਇਤਾ ਨੂੰ ਵਧਾਇਆ ਹੈ। ਇਸ ਵਿੱਚ ਸ਼ਾਮਿਲ ਹਨ:

ਊਰਜਾ ਬਿੱਲ ਰਾਹਤ

ਆਸਟ੍ਰੇਲੀਆਈ ਸਰਕਾਰ 10 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਪਰਿਵਾਰਾਂ ਅਤੇ ਲਗਭਗ 10 ਲੱਖ ਛੋਟੇ ਕਾਰੋਬਾਰਾਂ ਨੂੰ ਊਰਜਾ ਬਿੱਲ ਰਾਹਤ ਪ੍ਰਦਾਨ ਕਰ ਰਹੀ ਹੈ।

ਘਰ-ਪਰਿਵਾਰ

ਜੇਕਰ ਤੁਹਾਡੇ ਕੋਲ ਇੱਕ ਚਾਲੂ ਬਿਜਲੀ ਦਾ ਖਾਤਾ ਹੈ, ਤਾਂ ਤੁਹਾਨੂੰ 2024-25 ਦੇ ਵਿੱਤੀ ਸਾਲ (1 ਜੁਲਾਈ 2024 - 30 ਜੂਨ 2025) ਦੌਰਾਨ ਆਪਣੇ ਬਿਜਲੀ ਦੇ ਬਿੱਲ 'ਤੇ $300 ਤੱਕ ਦੀ ਛੋਟ ਮਿਲੇਗੀ।

ਇਸ ਵਿੱਚ ਗਰਿੱਡ ਨਾਲ ਜੁੜੇ ਹੋਏ ਅਤੇ ਸੋਲਰ ਪੈਨਲਾਂ ਅਤੇ ਬੈਟਰੀਆਂ ਨਾਲ ਚੱਲਣ ਵਾਲੇ ਘਰ-ਪਰਿਵਾਰ, ਅਤੇ ਅਪਾਰਟਮੈਂਟ ਬਲਾਕਾਂ, ਕੈਰਾਵੈਨ ਪਾਰਕਾਂ, ਅਤੇ ਰਿਟਾਇਰਮੈਂਟ ਪਿੰਡਾਂ ਵਰਗੇ ਇਮਬੈੱਡਡ ਨੈਟਵਰਕਾਂ ਵਿੱਚ ਰਹਿਣ ਵਾਲੇ ਲੋਕ ਸ਼ਾਮਿਲ ਹਨ।

ਛੋਟੇ ਕਾਰੋਬਾਰ

ਜੇਕਰ ਤੁਸੀਂ ਕੋਈ ਛੋਟਾ ਕਾਰੋਬਾਰ ਚਲਾ ਰਹੇ ਹੋ, ਤਾਂ ਤੁਸੀਂ 2024-25 ਦੇ ਵਿੱਤੀ ਸਾਲ ਦੌਰਾਨ ਆਪਣੇ ਛੋਟੇ ਕਾਰੋਬਾਰ ਦੇ ਬਿਜਲੀ ਦੇ ਬਿੱਲ 'ਤੇ $325 ਤੱਕ ਦੀ ਛੋਟ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ। ਯੋਗ ਬਣਨ ਲਈ, ਤੁਹਾਨੂੰ ਇਨ੍ਹਾਂ ਦੀ ਲੋੜ ਹੋਵੇਗੀ:

  • ਇੱਕ ਚਾਲੂ ਬਿਜਲੀ ਦਾ ਖਾਤਾ ਹੋਣ ਦੀ
  • ਰਿਹਾਇਸ਼ੀ ਬਿਜਲੀ ਸੇਵਾ ਦੀ ਪੇਸ਼ਕਸ਼ ਕਰਨ ਵਾਲੇ ਰਿਹਾਇਸ਼ੀ ਪਤੇ ਤੋਂ ਕੰਮ ਨਾ ਕਰਨ ਦੀ
  • ਉਸ ਰਾਜ ਜਾਂ ਕੇਂਦਰੀ ਪ੍ਰਦੇਸ਼ ਦੀ 'ਛੋਟੇ ਕਾਰੋਬਾਰ' ਦੀ ਪਰਿਭਾਸ਼ਾ ਨੂੰ ਪੂਰਾ ਕਰਨ ਦੀ, ਜਿਸ ਵਿੱਚ ਤੁਹਾਡਾ ਕਾਰੋਬਾਰ ਚੱਲਦਾ ਹੈ। ਇਹ ਤੁਹਾਡੇ ਛੋਟੇ ਕਾਰੋਬਾਰ ਦੀ ਊਰਜਾ ਵਰਤੋਂ 'ਤੇ ਆਧਾਰਿਤ ਹੋਵੇਗਾ।

ਇਸ ਵਿੱਚ ਇਮਬੈੱਡਡ ਨੈੱਟਵਰਕ ਵਿਚਲੇ ਸ਼ਾਪਿੰਗ ਸੈਂਟਰ ਵਿੱਚ ਸਥਿਤ ਛੋਟੇ ਕਾਰੋਬਾਰ ਸ਼ਾਮਿਲ ਹੋ ਸਕਦੇ ਹਨ, ਪਰ ਇਹ ਤੁਹਾਡੇ ਰਾਜ ਜਾਂ ਕੇਂਦਰੀ ਪ੍ਰਦੇਸ਼ 'ਤੇ ਨਿਰਭਰ ਹੋਵੇਗਾ।

ਮੈਨੂੰ ਮੇਰੀ ਊਰਜਾ ਬਿੱਲ ਵਿੱਚ ਰਾਹਤ ਕਦੋਂ ਮਿਲੇਗੀ?

ਊਰਜਾ ਬਿੱਲ ਰਾਹਤ ਜੁਲਾਈ 2024 ਤੋਂ ਬਿਜਲੀ ਬਿੱਲਾਂ 'ਤੇ ਲਾਗੂ ਹੋਵੇਗੀ। ਤੁਸੀਂ ਕਿੱਥੇ ਰਹਿੰਦੇ ਹੋ ਅਤੇ ਤੁਹਾਡੇ ਬਿਜਲੀ ਪ੍ਰਦਾਤਾ 'ਤੇ ਨਿਰਭਰ ਕਰਦੇ ਹੋਏ, ਪਹਿਲੀ ਰਾਹਤ ਰਕਮ ਲਾਗੂ ਹੋਣ ਦਾ ਸਮਾਂ ਵੱਖ-ਵੱਖ ਹੋ ਸਕਦਾ ਹੈ।

ਜ਼ਿਆਦਾਤਰ ਘਰ-ਪਰਿਵਾਰਾਂ ਨੂੰ ਬਿੱਲ ਵਿੱਚ ਰਾਹਤ ਦੇ ਤੌਰ 'ਤੇ ਚਾਰ ਵਾਰ $75 ਦਿੱਤੇ ਜਾਣਗੇ। ਜੇਕਰ ਤੁਸੀਂ ਵੈਸਟਰਨ ਆਸਟ੍ਰੇਲੀਆ ਵਿੱਚ ਰਹਿੰਦੇ ਹੋ, ਤਾਂ ਤਾਂ ਤੁਹਾਨੂੰ ਆਪਣੇ ਛੇ-ਮਹੀਨਿਆਂ ਦੇ ਬਿੱਲ 'ਤੇ $150 ਦਾ ਕ੍ਰੈਡਿਟ ਮਿਲੇਗਾ।

ਜ਼ਿਆਦਾਤਰ ਯੋਗ ਛੋਟੇ ਕਾਰੋਬਾਰਾਂ ਨੂੰ ਬਿੱਲ ਵਿੱਚ ਰਾਹਤ ਦੇ ਤੌਰ 'ਤੇ $81.25 ਦੇ ਚਾਰ ਕ੍ਰੈਡਿਟ ਦਿੱਤੇ ਜਾਣਗੇ। ਜੇਕਰ ਤੁਸੀਂ ਵੈਸਟਰਨ ਆਸਟ੍ਰੇਲੀਆ ਵਿੱਚ ਰਹਿੰਦੇ ਹੋ, ਤਾਂ ਤੁਹਾਡੇ ਯੋਗ ਛੋਟੇ ਕਾਰੋਬਾਰ ਨੂੰ ਹਰ ਛੇ ਮਹੀਨਿਆਂ ਵਿੱਚ $162.50 ਦਾ ਕ੍ਰੈਡਿਟ ਮਿਲੇਗਾ।

ਮੈਨੂੰ ਇਹ ਊਰਜਾ ਬਿੱਲ ਵਿੱਚ ਰਾਹਤ ਕਿਵੇਂ ਮਿਲੇਗੀ?

ਜ਼ਿਆਦਾਤਰ ਮਾਮਲਿਆਂ ਵਿੱਚ, ਤੁਹਾਡਾ ਬਿਜਲੀ ਬਿੱਲ ਦਾ ਕ੍ਰੈਡਿਟ ਤੁਹਾਡੇ ਘਰ ਜਾਂ ਛੋਟੇ ਕਾਰੋਬਾਰ ਦੇ ਬਿਜਲੀ ਬਿੱਲ 'ਤੇ ਤੁਹਾਡੇ ਬਿਜਲੀ ਪ੍ਰਦਾਤਾ ਦੁਆਰਾ ਆਪਣੇ ਆਪ ਲਾਗੂ ਕਰ ਦਿੱਤਾ ਜਾਵੇਗਾ। ਜੇਕਰ ਤੁਹਾਡਾ ਊਰਜਾ ਬਿੱਲ ਰਾਹਤ ਵਜੋਂ ਮਿਲਿਆ ਕ੍ਰੈਡਿਟ ਆਪਣੇ-ਆਪ ਲਾਗੂ ਹੋ ਗਿਆ ਹੈ, ਤਾਂ ਤੁਸੀਂ ਇਸਨੂੰ ਆਪਣੇ ਅਗਲੇ ਬਿਜਲੀ ਦੇ ਬਿੱਲ 'ਤੇ ਇੱਕ ਲਾਈਨ ਵਜੋਂ ਲਿਖਿਆ ਦੇਖੋਗੇ।

ਜੋ ਲੋਕ ਇਮਬੈੱਡਡ ਨੈੱਟਵਰਕ ਵਿੱਚ ਰਹਿੰਦੇ ਹਨ, ਜਾਂ ਇਮਬੈੱਡਡ ਨੈੱਟਵਰਕ ਨਾਲ ਜੁੜੇ ਛੋਟੇ ਕਾਰੋਬਾਰ ਨੂੰ ਚਲਾਉਂਦੇ ਹਨ, ਉਹਨਾਂ ਨੂੰ ਊਰਜਾ ਬਿੱਲ ਰਾਹਤ ਲਈ ਅਰਜ਼ੀ ਦੇਣ ਦੀ ਲੋੜ ਪੈ ਸਕਦੀ ਹੈ। ਵਧੇਰੇ ਜਾਣਕਾਰੀ ਲਈ, ਅਗਲੇ ਭਾਗ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਆਪਣੇ ਰਾਜ ਜਾਂ ਕੇਂਦਰੀ ਪ੍ਰਦੇਸ਼ ਦੀ ਸਰਕਾਰੀ ਊਰਜਾ ਵੈੱਬਸਾਈਟ 'ਤੇ ਜਾਓ।

ਇਮਬੈੱਡਡ ਨੈੱਟਵਰਕ ਵਿੱਚ ਰਹਿ ਰਹੇ ਲੋਕ ਜਿਵੇਂ ਕਿ ਕੈਰਾਵੈਨ ਪਾਰਕਾਂ, ਰਿਟਾਇਰਮੈਂਟ ਪਿੰਡਾਂ, ਕੁਝ ਅਪਾਰਟਮੈਂਟ ਬਲਾਕਾਂ ਜਾਂ ਹੋਰ ਨੈੱਟਵਰਕਾਂ ਵਾਲੇ ਰਿਹਾਇਸ਼ੀ ਵਸੇਬਿਆਂ ਵਿੱਚ ਰਹਿਣ ਵਾਲੇ ਲੋਕ। 

ਜੇਕਰ ਤੁਸੀਂ ਕਿਸੇ ਅਪਾਰਟਮੈਂਟ ਬਲਾਕ, ਕੈਰਾਵੈਨ ਪਾਰਕ, ਜਾਂ ਰਿਟਾਇਰਮੈਂਟ ਪਿੰਡ ਵਿੱਚ ਰਹਿੰਦੇ ਹੋ, ਤਾਂ ਸ਼ਾਇਦ ਤੁਸੀਂ ਇਮਬੈੱਡਡ ਨੈੱਟਵਰਕ ਵਿੱਚ ਰਹਿੰਦੇ ਹੋ ਸਕਦੇ ਹੋਵੋ। ਇਮਬੈੱਡਡ ਨੈੱਟਵਰਕ ਪ੍ਰਾਈਵੇਟ ਬਿਜਲੀ ਨੈੱਟਵਰਕ ਹੁੰਦੇ ਹਨ। ਇਸਦਾ ਮਤਲਬ ਹੈ ਕਿ ਸ਼ਾਇਦ ਗਾਹਕਾਂ ਦਾ ਊਰਜਾ ਪ੍ਰਦਾਤਾ ਨਾਲ ਸਿੱਧਾ ਰਿਸ਼ਤਾ ਨਾ ਹੋਵੇ ਪਰ ਉਹ ਇਮਬੈੱਡਡ ਨੈੱਟਵਰਕ ਸੰਚਾਲਕ ਨੂੰ ਆਪਣੇ ਊਰਜਾ ਬਿੱਲ ਦਾ ਭੁਗਤਾਨ ਕਰ ਸਕਦੇ ਹਨ। ਇਹ ਇਮਬੈੱਡਡ ਨੈੱਟਵਰਕ ਸੰਚਾਲਕ ਤੁਹਾਡਾ ਸਟ੍ਰਾਟਾ ਜਾਂ ਮਕਾਨ ਮਾਲਕ ਹੋ ਸਕਦਾ ਹੈ, ਜਿਵੇਂ ਕਿ ਕੈਰਾਵੈਨ ਪਾਰਕ, ਅਪਾਰਟਮੈਂਟ ਬਿਲਡਿੰਗ ਜਾਂ ਰਿਟਾਇਰਮੈਂਟ ਪਿੰਡ ਵਿੱਚ। 

ਜੇ ਤੁਸੀਂ ਇਮਬੈੱਡਡ ਨੈੱਟਵਰਕ ਗਾਹਕ ਹੋ, ਤਾਂ ਤੁਹਾਨੂੰ ਜਾਂ ਤੁਹਾਡੇ ਨੈੱਟਵਰਕ ਸੰਚਾਲਕ ਨੂੰ ਊਰਜਾ ਬਿੱਲ ਰਾਹਤ ਲੈਣ ਲਈ ਅਰਜ਼ੀ ਦੇਣ ਦੀ ਲੋੜ ਪੈ ਸਕਦੀ ਹੈ। ਇਹ ਦੇਖਣ ਲਈ ਕਿ ਕੀ ਅਰਜ਼ੀ ਦੇਣ ਦੀ ਲੋੜ ਹੈ ਜਾਂ ਨਹੀਂ ਅਤੇ ਅਰਜ਼ੀ ਕਿਵੇਂ ਦੇਣੀ ਹੈ, ਆਪਣੇ ਰਾਜ ਜਾਂ ਕੇਂਦਰੀ ਪ੍ਰਦੇਸ਼ ਦੀ ਸਰਕਾਰੀ ਊਰਜਾ ਵੈੱਬਸਾਈਟ 'ਤੇ ਜਾਓ (ਲਿੰਕਾਂ ਲਈ ਹੇਠਾਂ ਨੂੰ ਸਕ੍ਰੋਲ ਕਰੋ)।

ਸੋਲਰ ਪੈਨਲਾਂ ਅਤੇ ਬੈਟਰੀਆਂ ਵਾਲੇ ਘਰ ਅਤੇ ਛੋਟੇ ਕਾਰੋਬਾਰ

ਜੇਕਰ ਤੁਹਾਡਾ ਘਰ ਜਾਂ ਛੋਟਾ ਕਾਰੋਬਾਰ ਸੋਲਰ ਪੈਨਲਾਂ ਜਾਂ ਬੈਟਰੀਆਂ ਦੁਆਰਾ ਸੰਚਾਲਿਤ ਹੈ ਅਤੇ ਤੁਹਾਡੇ ਖਾਤੇ ਵਿੱਚ ਵਾਧੂ ਪਈ ਬਕਾਇਆ ਰਕਮ ਹੈ, ਤਾਂ ਵੀ ਤੁਹਾਨੂੰ ਆਪਣੇ ਖਾਤੇ ਵਿੱਚ ਕ੍ਰੈਡਿਟ ਮਿਲੇਗਾ। 

ਜੇਕਰ ਮੈਂ ਘਰ ਬਦਲ ਲਵਾਂ ਜਾਂ ਆਪਣਾ ਬਿਜਲੀ ਪ੍ਰਦਾਤਾ ਬਦਲ ਲਵਾਂ ਤਾਂ ਕੀ ਹੋਵੇਗਾ?

ਬਿਜਲੀ ਪ੍ਰਦਾਤਾ ਜਾਂ ਘਰ ਬਦਲਣ ਨਾਲ ਘਰ ਨੂੰ ਮਿਲਣ ਵਾਲੀ ਬਿਜਲੀ ਬਿੱਲ ਰਾਹਤ 'ਤੇ ਕੋਈ ਅਸਰ ਨਹੀਂ ਪਵੇਗਾ ਜੇਕਰ ਉਸ ਘਰ ਕੋਲ ਅਜੇ ਵੀ ਹਰੇਕ ਰਾਹਤ ਦੇਣ ਦੀ ਮਿਤੀ ਨੂੰ ਇੱਕ ਚਾਲੂ ਬਿਜਲੀ ਖਾਤਾ ਹੈ। 'ਰਾਹਤ ਦੇਣ ਦੀ ਮਿਤੀ' ਦੀ ਵਰਤੋਂ ਇਹ ਪਛਾਣ ਕਰਨ ਲਈ ਕੀਤੀ ਜਾਂਦੀ ਹੈ ਕਿ ਕੀ ਕੋਈ ਘਰ ਜਾਂ ਛੋਟਾ ਕਾਰੋਬਾਰ ਹਰੇਕ ਬਿੱਲ ਦੀ ਮਿਆਦ ਲਈ ਊਰਜਾ ਬਿੱਲ ਰਾਹਤ ਪ੍ਰਾਪਤ ਕਰਨ ਦੇ ਯੋਗ ਹੈ ਜਾਂ ਨਹੀਂ।

ਜੇਕਰ ਤੁਹਾਡੇ ਕੋਲ ਤੁਹਾਡੇ ਰਾਜ/ਕੇਂਦਰੀ ਪ੍ਰਦੇਸ਼ ਲਈ ਸੂਚੀਬੱਧ ਰਾਹਤ ਦੇਣ ਦੀ ਮਿਤੀ 'ਤੇ ਚਾਲੂ ਬਿਜਲੀ ਖਾਤਾ ਹੈ, ਤਾਂ ਤੁਸੀਂ ਉਸ ਤਿਮਾਹੀ ਲਈ ਊਰਜਾ ਬਿੱਲ ਰਾਹਤ ਕ੍ਰੈਡਿਟ ਲਾਗੂ ਕੀਤੇ ਜਾਣ ਦੀ ਉਮੀਦ ਕਰ ਸਕਦੇ ਹੋ। ਉਦਾਹਰਨ ਲਈ, ਜੇਕਰ ਕੋਈ ਘਰ ਜਾਂ ਛੋਟਾ ਕਾਰੋਬਾਰ ਪਹਿਲੀ ਤਿਮਾਹੀ ਕ੍ਰੈਡਿਟ ਤੋਂ ਬਾਅਦ ਬਿਜਲੀ ਪ੍ਰਦਾਤਾ ਨੂੰ ਬਦਲਦਾ ਹੈ, ਤਾਂ ਉਹ ਬਾਕੀ ਦੇ ਤਿੰਨ ਤਿਮਾਹੀ ਕ੍ਰੈਡਿਟ ਆਪਣੇ ਅਗਲੇ ਬਿਜਲੀ ਪ੍ਰਦਾਤਾ ਦੇ ਅਧੀਨ ਅਗਲੇ ਬਿੱਲਾਂ 'ਤੇ ਪ੍ਰਾਪਤ ਕਰਨਗੇ।  

ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਊਰਜਾ ਵੈੱਬਸਾਈਟਾਂ

ਤੁਹਾਡੇ ਸਥਾਨ ਲਈ ਊਰਜਾ ਬਿੱਲ ਰਾਹਤ ਕਿਵੇਂ ਲਾਗੂ ਕੀਤੀ ਜਾਵੇਗੀ, ਇਸ ਬਾਰੇ ਹੋਰ ਜਾਣਕਾਰੀ ਲਈ, ਹੇਠਾਂ ਦਿੱਤੀ ਗਈ ਆਪਣੇ ਰਾਜ/ਕੇਂਦਰੀ ਪ੍ਰਦੇਸ਼ ਦੀ ਸਰਕਾਰੀ ਊਰਜਾ ਵੈੱਬਸਾਈਟ 'ਤੇ ਜਾਓ।

ਹੇਠਾਂ ਦਿੱਤੀਆਂ ਵੈੱਬਸਾਈਟਾਂ ਅੰਗਰੇਜ਼ੀ ਵਿੱਚ ਹਨ। ਆਪਣੀ ਪਸੰਦੀਦਾ ਭਾਸ਼ਾ ਵਿੱਚ ਦੁਭਾਸ਼ੀਆ ਪ੍ਰਾਪਤ ਕਰਨ ਲਈ, ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS) ਦੀ ਫ਼ੋਨ ਲਾਈਨ 131 450 ਨਾਲ ਸੰਪਰਕ ਕਰੋ।

ਕੁੱਝ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਨੂੰ ਵਾਧੂ ਊਰਜਾ ਬਿੱਲ ਰਾਹਤ ਪ੍ਰਦਾਨ ਕਰ ਰਹੀਆਂ ਹਨ।

ਵਧੇਰੇ ਜਾਣਕਾਰੀ

ਊਰਜਾ ਬਿੱਲ ਰਾਹਤ ਫੰਡ 2024-25 ਬਾਰੇ ਵਧੇਰੇ ਜਾਣਕਾਰੀ energy.gov.au/energy-bill-relief-fund. 'ਤੇ ਉਪਲਬਧ ਹੈ।

ਆਪਣੀ ਪਸੰਦੀਦਾ ਭਾਸ਼ਾ ਵਿੱਚ ਦੁਭਾਸ਼ੀਆ ਪ੍ਰਾਪਤ ਕਰਨ ਲਈ, ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS) ਦੀ ਫ਼ੋਨ ਲਾਈਨ 131 450 ਨਾਲ ਸੰਪਰਕ ਕਰੋ।

ਸਰੋਤ

ਹੇਠਾਂ ਦਿੱਤੀ ਸਮੱਗਰੀ ਨੂੰ ਵੇਖੋ ਜਾਂ ਡਾਊਨਲੋਡ ਕਰੋ

ਆਸਟ੍ਰੇਲੀਆਈ ਸਰਕਾਰ ਆਸਟ੍ਰੇਲੀਆ ਵਿੱਚ ਰਹਿ ਰਹੇ ਲੋਕਾਂ ਦੀ ਸਹਾਇਤਾ ਕਰਨ ਲਈ ਊਰਜਾ ਦੇ ਬਿੱਲਾਂ ਵਿੱਚ ਰਾਹਤ ਪ੍ਰਦਾਨ ਕਰ ਰਹੀ ਹੈ।

ਘਰ-ਪਰਿਵਾਰਾਂ ਨੂੰ ਬਿਜਲੀ ਬਿੱਲ ਵਿੱਚ $300 ਤੱਕ ਦਾ ਕ੍ਰੈਡਿਟ ਮਿਲੇਗਾ, ਅਤੇ ਯੋਗ ਛੋਟੇ ਕਾਰੋਬਾਰਾਂ ਨੂੰ ਜੁਲਾਈ 2024 ਅਤੇ ਜੂਨ 2025 ਵਿਚਕਾਰ $325 ਤੱਕ ਦਾ ਕ੍ਰੈਡਿਟ ਮਿਲੇਗਾ।

ਜ਼ਿਆਦਾਤਰ ਮਾਮਲਿਆਂ ਵਿੱਚ, ਕ੍ਰੈਡਿਟ ਤੁਹਾਡੇ ਬਿਜਲੀ ਦੇ ਬਿੱਲ 'ਤੇ ਆਪਣੇ ਆਪ ਲਾਗੂ ਹੋ ਜਾਵੇਗਾ।

ਤੁਸੀਂ ਕਿੱਥੇ ਰਹਿੰਦੇ ਹੋ, ਇਸ 'ਤੇ ਨਿਰਭਰ ਕਰਦੇ ਹੋਏ, ਤੁਹਾਨੂੰ ਆਪਣੇ ਬਿੱਲ 'ਤੇ ਦੋ ਜਾਂ ਚਾਰ ਕ੍ਰੈਡਿਟ ਪ੍ਰਾਪਤ ਹੋਣਗੇ।

ਤੁਸੀਂ ਹਰ ਕ੍ਰੈਡਿਟ ਨੂੰ ਆਪਣੇ ਬਿੱਲ 'ਤੇ ਲਿਖਿਆ ਹੋਇਆ ਦੇਖੋਗੇ।

ਜੇਕਰ ਤੁਸੀਂ ਇਮਬੈਡਡ ਨੈੱਟਵਰਕ ਵਿੱਚ ਰਹਿੰਦੇ ਹੋ, ਜਿਵੇਂ ਕਿ ਕਿਸੇ ਅਪਾਰਟਮੈਂਟ ਬਲਾਕ, ਕੈਰਾਵੈਨ ਪਾਰਕ, ਰਿਟਾਇਰਮੈਂਟ ਵਿਲੇਜ, ਜਾਂ ਤੁਹਾਡਾ ਛੋਟਾ ਕਾਰੋਬਾਰ ਸ਼ਾਪਿੰਗ ਸੈਂਟਰ ਵਿੱਚ ਸਥਿਤ ਹੈ, ਤਾਂ ਤੁਹਾਨੂੰ ਊਰਜਾ ਬਿੱਲ ਵਿੱਚ ਰਾਹਤ ਲਈ ਅਰਜ਼ੀ ਦੇਣ ਦੀ ਲੋੜ ਪੈ ਸਕਦੀ ਹੈ।

SupportingAustralians.gov.au/punjabi'ਤੇ ਹੋਰ ਜਾਣੋ।